PG Department of Punjabi
ਪੰਜਾਬੀ ਵਿਸ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਲਜ ਵਿੱਚ ਚੱਲ ਰਹੀਆਂ ਅੰਡਰ ਗ੍ਰੈਜੂਏਟ ਕਲਾਸਾਂ ਲਈ ਲਾਜ਼ਮੀ ਕੀਤਾ ਗਿਆ ਹੈ । ਪਿਛਲੇ ਵਰ੍ਹਿਆਂ ਵਿੱਚ ਯੂਨੀਵਰਸਿਟੀ ਨੇ ਸਿਲੇਬਸ ਦੀ ਨਵੇਂ ਸਿਰੇ ਤੋਂ ਸੋਧ ਕਰਦਿਆਂ ਇੱਕ ਤਰਤੀਬ ਦਿੱਤੀ ਹੈ ਅਤੇ ਇਹ ਵੀ ਫੈਸਲਾ ਕੀਤਾ ਹੈ ਕਿ ਸਿਲੇਬਸ ਵਿੱਚ ਆਰਟਸ, ਕਾਮਰਸ ਅਤੇ ਸਾਇੰਸ ਦੇ ਵਿਦਿਆਰਥੀਆਂ ਲਈ ਉਹਨਾਂ ਦੇ ਆਪਣੇ ਵਿਸ਼ਿਆ ਬਾਰੇ ਪੰਜਾਬੀ ਵਿੱਚ ਜਾਣਕਾਰੀ ਦੇਣ ਦੇ ਨਾਲ- ਨਾਲ ਵੱਖ-ਵੱਖ ਵਿਦਵਾਨਾਂ ਦੀਆਂ ਰਚਨਾਵਾਂ ਪੜ੍ਹਨ ਅਤੇ ਉਹਨਾਂ ਵਿੱਚ ਸਿਰਜਣਾਤਮਕ ਰੁਚੀਆਂ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਹਰੇਕ ਵਿਦਿਆਰਥੀ ਪੰਜਾਬੀ ਭਾਸ਼ਾ ਰਾਹੀਂ ਪੰਜਾਬ ਦੇ ਸਮੁੱਚੇ ਸੱਭਿਆਚਾਰ ਜਿਸ ਵਿੱਚ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀਆਂ ਰਚਨਾਵਾਂ ਤੋਂ ਇਲਾਵਾ ਪੰਜਾਬੀ ਦੇ ਲੋਕ ਗੀਤ, ਲੋਕ ਬੋਲੀਆਂ, ਲੋਕ ਨਾਚਾਂ, ਲੋਕ ਖੇਡਾਂ ਅਤੇ ਲੋਕ ਕਲਾਵਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਪੰਜਾਬੀ ਸਾਹਿਤ ਦੇ ਵੱਖ – ਵੱਖ ਰੂਪਾਂ, ਨਾਵਲਾਂ, ਨਾਟਕਾਂ, ਕਹਾਣੀਆਂ ਅਤੇ ਕਵਿਤਾਵਾਂ ਰਾਹੀਂ ਆਪਣੇ ਪਿਛੋਕੜ ਨਾਲ ਜੁੜਦਾ ਹੈ ।
ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਇਹ ਸਾਡੀ ਸ਼ਾਨ ਹੈ, ਇਹ ਸਾਡਾ ਮਾਣ ਹੈ। ਇਸ ਲਈ ਸਾਨੂੰ ਵੀ ਆਪਣੀ ਮਾਂ ਬੋਲੀ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੜ੍ਹਨਾ ਲਿਖਣਾ ਤੇ ਬੋਲਣਾ ਚਾਹੀਦਾ ਹੈ। ਆਓ ਅਸੀ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਕਰਾਤਮਿਕ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਦਾ ਰੁਝਾਨ ਪੰਜਾਬੀ ਭਾਸ਼ਾ ਵੱਲ ਮੁੜ ਕੇਂਦਰਿਤ ਕਰੀਏ।